Sunday 27 November 2011

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ
ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........
...
ਕਿਉਂ ਪੁੱਤਰ ਤੈਨੂੰ ਪਿਆਰੇ ਲੱਗਦੇ?ਧੀਆਂ ਪੱਥਰ ਭਾਰੇ ਲੱਗਦੇ?
ਪੁੱਤਰ-ਧੀ ਦਾ ਫ਼ਰਕ ਨਾ ਕੋਈ,ਧੀ ਜੰਮਣ ਦਾ ਹਿਰਖ਼ ਨਾ ਕੋਈ।
ਦੇ ਕੇ ਹੋਕਾ ਜੱਗ ਵਿੱਚ ਸਾਰੇ,ਜੱਗ ਨੂੰ ਇਹ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

ਜੱਗ ਵੇਖਣ ਦੀ ਰੀਝ ਸੀ ਮੇਰੀ।ਆਸਮਾਨ ‘ਤੇ ਨੀਝ ਸੀ ਮੇਰੀ।
ਕਲਪਨਾ-ਚਾਵਲਾ ਬਣ ਮੈਂ ਅੰਮੀਏਂ, ਧਰਤ ਦਾ ਗੇੜਾ ਲਾਵਾਂਗੀ।
ਪੂਰੀ ਗਈ ਰੀਝ ਜਦ ਮੇਰੀ, ਤੇਰਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

ਤੂੰ ਵੀ ਔਰਤ ਮੈਂ ਵੀ ਔਰਤ, ਫਿਰ ਕਿਉਂ ਨਫ਼ਰਤ ਮੈਨੂੰ ਕਰਦੀ?
ਮੇਰੇ ਜਨਮ ‘ਤੇ ਫਿਰ ਕਿਉਂ ਮਾਏਂ ਲੰਮੇ ਲੰਮੇ ਹੌਕੇ ਭਰਦੀ?
ਤੇਰੇ ਏਦਾਂ ਕਰਨ ‘ਤੇ ਅੰਮੀਏ ਮੈਂ ਤਾਂ ਬਾਜ ਨਾ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

ਕਿਉਂ ਐਵੇਂ ਤੂੰ ਜ਼ਿੱਦ ਪਈ ਕਰਦੀ, ਮੇਰੇ ਵਾਂਗੂੰ ਤਿਲ ਤਿਲ ਮਰਦੀ?
ਧਰਤੀ ਔਰਤ ਜਣਨ ਹਾਰੀਆਂ, ਏਸੇ ਲਈ ਗੁਰਾਂ ਸਤਿਕਾਰੀਆਂ।
ਲੈ ਕੇ ਚਾਨਣ ਵਿਦਿਆ ਵਾਲਾ ਕੁਲ਼੍ਹ ਦਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

ਐ! ਦੁਨੀਆਂ ਦੇ ਗਾਫ਼ਿਲ ਲੋਕੋ ਕੱਲ੍ਹ ਬਾਰੇ ਵੀ ਕੁਝ ਤਾਂ ਸੋਚੋ।
ਧਰਤ ‘ਚੋਂ ਜੇਕਰ ਮੁੱਕ ਗਿਆ ਪਾਣੀ, ਕੁੱਖਾਂ ਵਿੱਚੋਂ ਜੇ ਧੀ-ਧਿਆਣੀ।
ਕਿੱਦਾਂ ਪੁਤ ਵਿਆਹਵੋਗੇ,ਕਿਹਨੂੰ ਨਹੁੰ ਬਣਾਵੋਗੇ?
ਕਿਉਂ ਸਮਝ ਨਹੀਂ ਤੈਨੂੰ ਪੈਂਦੀ,’ਤੀਰ’ ਤੋਂ ਸਿੱਖਿਆਂ ਕਿਉਂ ਨਹੀਂ ਲੈਂਦੀ?
ਜੱਗ ਤੇ ਰੌਲਾ ਪਾ ਕੇ ਮੈ ਵੀ ਵਾਰ ਵਾਰ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ
ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ........

Source: http://www.facebook.com/photo.php?fbid=277515468953101&set=a.203239263047389.44717.202913923079923&type=1&theater

1 comment: