Friday 13 January 2012

ਭੈਣਾਂ ਬਾਜੋਂ ਵੀਰੋਂ ਕੋਣ ਗਾਉ ਘੋੜੀਆਂ ਵੇ ਕੋਣ ਵੰਡੂ ਲੋਹੜੀਆਂ..

ਕੁਖ ਵਿਚ ਕੁੜੀਆਂ ਨੂੰ
ਮਾਰੀ ਜਾਂਦੇ ਓ
ਬੱਚ ਗਈਆਂ ਦਾਜ ਲਈ
ਸਾੜੀ ਜਾਂਦੇ ਓ
ਕੀ ਕਰੋਗੇ ਜੇ ਰਹਿ ਗਈਆਂ
... ਧੀਆਂ ਥੋੜੀਆਂ
ਭੈਣਾਂ ਬਾਜੋਂ ਵੀਰੋ …

ਕੋਣ ਵੰਡੂ ਲੋਹੜੀਆਂ
ਵੇ ਕੋਣ ਗਾਊ ਘੋੜੀਆਂ
ਗੱਲ ਗੱਲ ਉੱਤੇ ਕਿਸ ਨੂੰ
ਰਵਾਇਆ ਕਰੋਗੇ
ਚੁੱਪ ਭੈਣ ਕਹਿ ਕੇ ਕਿਸ ਨੂੰ
ਕਰਇਆ ਕਰੋਗੇ
ਜੇ ਨਾ ਬਦਲੀਆਂ ਤੁਸੀਂ
ਇਹ ਸੋਚਾਂ ਸੌੜੀਆਂ,
ਭੈਣਾਂ ਬਾਜੋਂ ਵੀਰੋ ਕੋਣ ……

ਭੂਆ ਕਹਿ ਕੇ ਪੁੱਤ ਤੁਹਾਡੇ
ਕਿਸ ਨੂੰ ਬੁਲਾਉਣਗੇ
ਛੁੱਟੀਆਂ ਚ ਮਾਮੇ ਪਿੰਡ
ਜਵਾਕ ਕੀਹਦੇ ਆਉਣਗੇ
ਮੁੱਕ ਗਏ ਰਿਸ਼ਤੇ ਤੇ
ਪਾਓਗੇ ਬਹੁੜੀਆਂ
ਭੈਣਾਂ ਬਾਜੋਂ ਵੀਰੋਂ..

ਪੁੱਤਾਂ ਦੀ ਤੇ ਸਾਰੇ ਰਲ
ਲੋਹੜੀ ਵੰਡਦੇ ,
ਮਨਹੂਸ ਕਹਿ ਕੇ ਕੁੜੀਆਂ ਨੂੰ
ਕਿਓਂ ਭੰਡਦੇ ,
ਇਹਨਾਂ ਦੇ ਕਿਓਂ ਵੰਡਦੇ ਨਈ
ਗੁੜ੍ਹ ਰੇਉੜਿਆਂ ,
ਭੈਣਾਂ ਬਾਜੋਂ ਵੀਰੋਂ ਕੋਣ
ਗਾਉ ਘੋੜੀਆਂ
ਵੇ ਕੋਣ ਵੰਡੂ ਲੋਹੜੀਆਂ..
source: http://www.facebook.com/#!/pages/I-Want-Daughter-Save-Girl-Child-Save-Humanity/202913923079923
 

2 comments:

  1. ਬਹੁਤ ਵਦੀਆ, ਗੁਗੂ
    ਤੇਰੇ ਵਰਗੀ ਸੋਹਨੀ ਭੇਨ, ਰਬ ਦਾ ਤੋਹਫ਼ਾ ਹੈ, ਕਿਸਮਤ ਵਾਲਿਆ ਨੂ ਹੀ ਮਿਲਦੀ

    ReplyDelete
  2. :)
    tuhade varga bhra v kismat valeya nu milda aa veere :)
    me lucky..!!! hehehhe

    ReplyDelete